ਆਪ ਜੀ ਨੇ ਸਿਰਫ 5-7 ਸਾਲ ਦੀ ਅਵਸਥਾ ਵਿਚ ਹੀ ਕੀਰਤਨ ਦੀਆ ਧਾਰਨਾਵਾਂ ਦਾ ਗਾਇੰਨ ਸ਼ੁਰੂ ਕਰ ਦਿਤਾ ਸੀ I ਆਪ ਜੀ ਨੇ 67 ਸਾਲ ਤੋ ਜਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਅਤੇ 22 ਲਖ ਤੋ ਜਿਆਦਾ ਜੀਵਾ ਨੂ ਅਮ੍ਰਿਤ ਛਕਾਇਆ ਅਤੇ ਸੰਗਤ ਨੂ ਨਾਮ ਦਾਨ ਦੀ ਦਕਸ਼ਨਾ ਦੇ ਕੇ ਨਿਹਾਲ ਕੀਤਾ I ਆਪ ਜੀ ਨੇ ਲੱਗਭੱਗ 22 ਕਾਲੇਜ ਬਣਵਾਏ ਜਿਸ ਵਿਚ ਕੁੜਿਆ ਵਾਸਤੇ ਵਖਰੇ ਕਾਲਜ ਬਣਵਾਏ I













ਆਪ ਜੀ ਦੀ ਸਬ ਤੋ ਵਡੀ ਉਪਲਬਧੀ ਸਰਬ ਧਰਮ ਪੀਠ ਸੀ ਜੋ ਕੀ ਸਾਰੇ ਧਰ੍ਮਾ ਲਈ ਆਪਨੇ ਕੁਰੁਕ੍ਸ਼ੇਤ੍ਰਾ ਵਿਖੇ ਸਜਾਈ I ਇਸ ਦਾ ਉਦਘਾਟਨ ਸਮੇਂ ਦੇ ਗਵਰਨਰ ਸ਼੍ਰੀ ਜਗਨਨਾਥ ਪਹਾੜੀਆਂ ਨੇ ਖੁੱਦ ਕੀਤਾ |















                                           

                       ਸਰਬ ਧਰਮ ਪੀਠ ਕੁਰੂਕਸ਼ੇਤਰ

ਆਪ ਜੀ ਦਾ ਸੰਤ ਬਾਬਾ ਅਤਰ ਸਿੰਘ ਜੀ ਮਸਤੁਆਨਾ ਸਾਹਿਬ ਨਾਲ ਬਹੁਤ ਪਿਆਰ ਸੀ I ਆਪ ਜੀ ਨੇ ਮਲਵਈ ਕੀਰਤਨ ਦਾ ਬਹੁਤ ਪ੍ਰਚਾਰ ਕੀਤਾ I ਸੰਗਰੂਰ ਦੀ ਸੰਗਤ ਤਾ ਆਪ ਜੀ ਨੂ ਸੰਤ ਬਾਬਾ ਅਤਰ ਸਿੰਘ ਜੀ ਮਸਤੁਆਨਾ ਸਾਹਿਬ ਜੀ ਦਾ ਅਵਤਾਰ ਹੀ ਮੰਨਦੀ ਸੀ I 1965 ਵਿਚ ਜਦ ਆਪ ਜੀ ਨੇ ਮਸਤੁਆਨਾ ਸਾਹਿਬ ਵਿਖੇ ਦੇਗਾ ਚਲਾਇਆ ਤਾ ਸੰਗਤ ਹੋਰ ਵੀ ਪ੍ਰਪਕ ਹੋ ਗਈ ਅਤੇ ਹੋਰ ਵੀ ਕਈ ਕੋਤਕ ਆਪ ਜੀ ਨੇ ਮਸਤੁਆਨਾ ਸਾਹਿਬ ਵਿਖੇ ਰਚਾਇ I

ਬਾਵਾ ਬੀਰਮ ਦਾਸ ਜੀ ਨੇ 1938 ਨੂ ਸ਼ਰੀਰ ਤਿਆਗਿਆ ਸੀ ਆਪ ਜੀ ਵੀ 1938 ਵਿਸ਼ਾਖੀ ਵਾਲੇ ਦਿਨ ਪ੍ਰਗਟ ਹੋਏ ਸੀ I ਆਪ ਜੀ ਨੇ ਕਈ ਗੁਰੂਦਵਾਰਾ ਸਾਹਿਬ, ਮੰਦਿਰ ਤੇ ਮਸੀਤਾਂ ਦੀ ਸੇਵਾਵਾਂ ਕੀਤੀਆਂ I ਆਪ ਜੀ ਨੇ ਕੁਰੁਕ੍ਸ਼ੇਤ੍ਰਾ ਵਿਖੇ ਰਾਧਾ ਕ੍ਰਿਸ਼ਨ ਮੰਦਿਰ ਬਣਵਾਇਆ ਤੇ ਡੇਰਾ ਉਚ੍ਚ ਦਾ ਪੀਰ ਸਮਰਾਲਾ ਵਿਖੇ ਪ੍ਰਗਟ ਕੀਤਾ I ਆਪ ਜੀ ਨੇ ਅਦੀ ਸਦੀ ਤੋ ਜਿਆਦਾ ਰੋੜੇਵਾਲ ਵਿਖੇ ਦਸਵੀ ਤੇ ਅਮ੍ਰਿਤ ਕੀਰਤਨ ਦੀ ਵਰਖਾ ਕੀਤੀ I ਪਿੰਡ ਬੂਲ ਵਿਖੇ ਪੂਰਨਮਾਸ਼ੀ, ਮਸਿਆ ਤੇ ਡੇਰਾ ਉਚ ਦਾ ਪੀਰ ਅਤੇ ਏਕਮ ਤੇ ਨਵੇ ਮਸਤੁਆਣਾ ਵਿਖੇ  ਆਪ ਜੀ ਕੀਰਤਨ ਅਮ੍ਰਿਤ ਦੀ ਵਰਖਾ ਕਰਦੇ ਸੀ I ਫਤਹਿਗੜ੍ਹ ਸਾਹਿਬ ਵਿਖੇ ਆਪ ਜੀ ਹਰ ਐਤਵਾਰ ਨੂ ਸੰਗਤ ਦਾ ਦੁਖ ਦੁਰ ਕਰਦੇ ਸੀ ਤੇ ਸੰਗਤ ਮੂਹ ਮੰਗਿਆ ਮੁਰਾਦਾ ਪਾਉਂਦਿਆ ਸੀ I
















Sant Baba Balwant Singh Institute of Technology 24 March 2001 Kapal Mochan Yamunagar Inuagrate by Sant Ji Maharaj


ਆਪ ਜੀ ਨੇ 24 ਜੂਨ 2014 ਨੂ ਸ਼ਰੀਰ ਦਾ ਤਿਆਗ ਕਰ ਦਿਤਾ ਅਤੇ ਆਪ ਜੀ ਦੇ ਸੰਸਕਾਰ ਦੀ ਸੇਵਾ ਰੋੜੇਵਾਲ ਵਿਖੇ ਕੀਤੀ ਗਈ I ਆਪ ਜੀ ਦੇ ਫੁੱਲਾ ਦੀ ਸੇਵਾ ਆਪ ਜੀ ਇਛਾ ਅਨੁਸਾਰ ਹਰਿਦ੍ਵਾਰ ਕੀਤੀ ਗਈ I ਆਪ ਆਪਣੀ ਲੋਕ ਭਲਾਈ, ਪ੍ਰੇਮਾ ਭਕਤੀ, ਬ੍ਰਹਮ ਭਗਤੀ ਕਰਕੇ ਸੰਗਤਾ ਦੇ ਦਿਲਾ ਵਿਚ ਵਸਦੇ ਹੋ ਤੇ ਵਸਦੇ ਰਹੋ ਗੇ I



ਸੰਤ ਖਾਲਸਾ ਦਲ ਦੇ ਬਾਨੀ ਮਹਾਨ ਰਾਜੇ ਜੋਗੀ, ਤਪਸਵੀ, ਬਹ੍ਰਮਗਿਆਨੀ , ਸਿਧ ਮਹਾਰ੍ਪੁਰ੍ਸ਼, ਦਰਗਾਹੀ ਤੇ ਦੁਨਿਆਵੀ ਵਿੱਦਿਆ ਦੇ ਮਾਰਤੰਡ ਸ੍ਰੀ ਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿਧ੍ਸਰ ਸਿਹੋੜੇ ਵਾਲੇ ਮਹਾਪੁਰਖ ਜਿਹਨਾ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਤੇ ਸਮਾਜਿਕ ਸੇਵਾ ਦੇ ਨਾਲ ਮੁਕਤੀ ਦੇ ਮਾਰਗ ਬਾਰੇ ਦਸਿਆ I ਆਪ ਬਾਵਾ ਪੂਰਨ ਦਾਸ ਜੀ ਨੂ ਆਪਨੇ ਬਕਸ਼ੀਸ਼ ਦਾਤੇ, ਵਿਦਿਆ ਦਾਤੇ, ਬ੍ਰਹਮ ਦਾਤੇ ਅਤੇ ਗੁਰੂ ਮੰਨਦੇ ਸੀ I

ਜਿਥੋਂ ਦਾਤਾ ਮਿਲੀਆਂ ਹਉ ਤੀਸ ਕੇ ਹੀ ਗੁਣ ਗਾਉਂ
ਹੈ ਤੇਰਾ ਅਹਿਸਾਨ ਰੋੜੇਵਾਲੀਆ ਤੇਰਾ ਹੀ ਜਸ ਗਾਉਂ
ਰਹਿਣ ਵਿਚ ਜੰਗਲਾਂ ਦੇ ਜਿਥੇ ਪੰਛੀ ਨਿਤ ਲਾਹਾ ਲੇਵਨ
ਹੈਨ ਪੂਰੇ ਕਰਨੀ ਦੇ ਮਾਲਿਕ ਤਿਲ ਮਾਯਾ ਨਾ ਲੇਪਨ   
ਰਹਿੰਦੇ ਦਿਗੰਬਰ ਬਾਵਾ ਬੀਰਮ ਦਾਸ ਜੀ ਬਾਂਸਾ ਵਾਲੇ
ਇਕ ਵਾਰ ਜੇ ਨਦਰਿ ਕਰ ਦੇਣ ਦੁੱਖ ਕੱਟ ਦੇਣ ਜਨਮਾ ਵਾਲੇ
ਬਦੋਸ਼ੀ ਕਲਾ ਚਲਤ ਹੈ ਧੂਣਾ ਫਕੀਰ ਵਾਲਾ ਮਸਤ ਹੋਕੇ
ਚਾੜ ਦੇਣ ਤੈਨੂੰ ਵੀ ਮਸਤੀ ਜੇ ਚਲੇ ਤੂੰ ਇਕ ਦਾ ਹੋਕੇ
ਮੁਖ ਉੱਤੇ ਤੇਜ ਸੂਰਜ ਤੋਂ ਵੀ ਜ਼ਿਆਦਾ ਲਿਸ਼ਕਾ ਮਾਰੇ
ਉਹ ਤਾ ਵਡੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਦਰਸ਼ਨ ਦੇਵੇ ਫਕੀਰ ਆ ਕੇ  
ਹਨੀ ਤਾ ਰੁਲਦਾ ਫਿਰਦਾ ਸੀ ਮਾੜੇ ਕਰਮ ਦਾ ਮਾਰਿਆ
ਕਰਮ ਚਿੱਕੜ ਵਿਚ ਰੁਲਦੇ ਨੂੰ ਗੱਲ ਨਾਲ ਲਾ ਲਿਆ ਆ ਕੇ
ਫਕੀਰ ਤਾ ਹੁੰਦੇ ਦਯਾ ਦੇ ਸਾਗਰ ਇਹ ਨਾ ਕਦੀ ਮਾੜਾ ਬੋਲ ਬੋਲਣ
ਜੇ ਕੋਈ ਕਰੇ ਤਮਾਸ਼ਾ ਫਕੀਰ ਦਾ ਓਹਨਾ ਦੀ ਕੁੱਲਾ ਆਪੇ ਨਾਸ਼ ਹੋਵਣ

ਧੰਨ ਬਾਵਾ ਬੀਰਮ ਦਾਸ ਜੀ, ਧੰਨ ਬਾਵਾ ਦੇਵਾ ਦਾਸ ਜੀ, ਧੰਨ ਬਾਵਾ ਪੂਰਨ ਦਾਸ ਜੀ, ਧੰਨ ਬਾਵਾ ਬਲਵੰਤ ਸਿੰਘ ਜੀ

ਚਾਰ ਫਕੀਰਾਂ ਦੀ ਚੌਕੜੀ ਬੈਠੀ ਪਿੰਡ ਵਿਚ ਸਮਾਧੀ ਲਾ
ਭੁੱਖ ਪਿਆਸ ਤੋਂ ਉਪਰ ਲਿਵ ਜੁੜ ਗਈ ਕਰਤਾਰ ਨਾਲ
ਓਥੋਂ ਦੀ ਲੰਗਦੀ ਇਕ ਬੀਬੀ ਨੇ ਸੋਚਿਆ ਇਹ ਦੁੱਧ ਫਕੀਰ ਨੂੰ ਦਿੰਦੀ ਹੰਉ ਛਕਾ
ਹੈ ਨਹੀਂ ਸੀ ਉਸਦੇ ਕੋਲ ਕੋਇ ਔਲਾਦ ਮਨ ਵਿਚ ਸੀ ਦੁੱਖ ਵਡਾ
ਇਕ ਫਕੀਰ ਹੋਇਆ ਖੁਸ਼ ਅਤੇ ਕੀਤੇ ਬਚਨ ਬੋਲ
ਛਕ ਕੇ ਦੁੱਧ ਬਕਸ਼ ਦਿਤਾ ਇਕ ਗੁੱਡੂ ਸੁੰਦਰ ਅਨਮੋਲ
ਹੈਰਾਨ ਹੋਈ ਖੜੀ ਸੀ ਉਸਦੀ ਗਵਾਂਢਣ ਕੋਲ
ਦੂਜੇ ਫਕੀਰ ਨੇ ਅੱਖਾਂ ਖੋਲੀ ਅਤੇ ਕੀਤੇ ਬਚਨ ਅਗੰਮੀ
ਰੋਸ ਨਾ ਕਰ ਬੀਬੀ ਤੇਰੇ ਘਰ ਵੀ ਆਜੂ ਗੁੱਡੂ ਅਗਮ ਅਗੰਮੀ
ਸੇਵਾ ਭਾਵ ਦੇਖ ਕੇ ਫਕੀਰ ਪੂਰੇ ਮੌਜ ਵਿਚ ਸਨ
ਤੀਜੇ ਫਕੀਰ ਨੇ ਨੇਤਰ ਖੋਲ ਬਚਨ ਕੀਤੇ ਦਰਗਾਹੀ
ਆਜੋ ਇਥੇ ਜੋ ਡਰਦੇ ਕਟ ਦੇਹਾਂ ਗੇ ਉਸਦੀ ਫਾਹੀ
ਹਨੀ ਦੂਰੋਂ ਫਕੀਰਾਂ ਦੀ ਮੌਜ ਵਲ ਤਕ ਰਿਹਾ ਸੀ
ਚੋਥਾ ਫ਼ਕੀਰ ਅਜੇ ਸੀ ਸਮਾਧੀ ਵਿਚ
ਜੇ ਖੁਲ ਗਏ ਨੇਤਰ ਕਿ ਕਿਰਪਾ ਕਰਦੂ ਉਹ ਪਲ ਵਿਚ ?
ਰਹਿਣ ਸਦਾ ਨਾਮ ਖੁਮਾਰੀ ਦੀ ਰੰਗਣ ਵਿਚ
ਦੁਖੀਆਂ ਨੂੰ ਵੀ ਖੁਸ਼ੀਆਂ ਬਕਸ਼ ਦਿੰਦੇ ਇਕ ਪਲ ਵਿਚ

ਇਹ ਹਰ ਇਕ ਤੇ ਕਿਰਪਾ ਬਰਸਾਉਂਦੇ ਨੇ
ਬਾਂਸਾਂ ਵਾਲੇ ਦਿਲਾਂ ਦੀ ਜਾਨਣ
ਇਹ ਤਾ ਬਸ ਮੇਹਰਾਂ ਦਾ ਮੀਹ ਬਰਸਾਉਂਦੇ ਨੇ

********************************************

This content is sole property of www.sihodewale.com

Do not copy any content or published anywhere

Otherwise strictly legal action will be taken