ਇਕ ਓਅੰਕਾਰ ਸਰੂਪ ਹੈ ਜਿਸ ਤੁਲ ਅਵਰੁ ਨ ਕੋਇ॥
ਨਹਿ ਹੋਆ ਨਹ ਹੋਵਣਾ, ਹੈ ਭੀ ਹੋਸੀ ਸੋਇ॥
ਇਕ ਓਅੰਕਾਰ ਸਤਿਨਾਮ, ਜੋ ਸਤਿਨਾਮ ਨ ਆਮ॥
ਨਵਧਾ ਭਗਤ ਪਹਿਚਾਨੀਐ ਪੰਡਿਤ ਵੇਦ ਸੁਣਾਣ॥
ਇਕ ਓਅੰਕਾਰ ਸਤਿਨਾਮ, ਜੋ ਇਕ ਕਹਿਣ ਸੁਣ ਫਲ॥
ਬ੍ਰਹਮਨ, ਕ੍ਛਤਰੀ, ਸ਼ੂਦ ਵੈਸ਼, ਤਨ ਮਾਨੁਖ ਸਫਲ॥
ਇਕ ਓਅੰਕਾਰ ਸਤਿਨਾਮ ਤੁਲ ਕਰਤਾ ਪੁਰਖ ਸੁਜਾਨ॥
ਨਿਰਭਉ ਨਿਰ ਸਦਵੈਰ ਜੋ ਅਕਾਲ ਮੂਰਤਿ ਪਹਿਚਾਨ॥
ਅਜੂਨੀ ਸੈੰਭ ਗੁਰਪਰਿਸਾਦ ਜ੍ਪ ਮਨ ਸਤਿਨਾਮ॥
ਆਦਿ ਸਚ ਜੁਗਾਦ ਸਚ, ਹੈ ਭੀ ਸਚ ਮਨ ਮਾਨ II
ਨਾਨਕ ਹੋਸੀ ਭੀ ਸਚ ਵਾਹਿਗੁਰੂ, ਇਕ ਓਅੰਕਾਰ ਦਰਸਾਂਨ॥
ਇਕ ਦੀ ਸੋਚ ਕਰੇ ਲਖ ਵਾਰੀ, ਤਉ ਭੀ ਨ ਬ੍ਰਹਮ ਪਛਾਨ॥
ਭਾਵੇ ਚੁਪ ਕਰੇ ਲਿਵਤਾਰੀ, ਬਿਰਤੀ ਕਰੇ ਲਗਾਨ॥
ਇਕ ਪ੍ਰਮੇਸ਼ਰ ਚੁਪ ਸਬੰਧੀ, ਤਾ ਵੀ ਨ ਚੁਪ ਪਰਵਾਨ॥
ਭੁਖਿਆ ਰਹਿਣ ਨਾਲ ਭੁਖ ਨੀ ਲਗਦੀ, ਜੋ ਰਬ ਦਾ ਦਰਸ਼ਨ ਪਾਣ॥
ਬੰਨਾ ਪੁਰੀਆ ਭਾਰ ਅਨੇਕਾ, ਤਾਂ ਭੀ ਰਜ ਨ ਆਣ॥
ਬਾਹਰੀ ਕਰੇ ਸਿਆਣਪ ਲਖਾ, ਨਾਲ ਇਕ ਨ ਜਾਣ॥
ਜੋ ਇਕ ਸਚਿਆਰਾ ਹੋਣਾ ਚਾਹੁਨੇ, ਪ੍ਰਮਾਤਮਾ ਹੁਕਮ ਪਛਾਣ ॥
ਝੂਠੀ ਕੰਧ ਦਾ ਪੜਦਾ ਢਹਿ ਜੁ, ਇਕ ਸਚਾ ਇਓਂ ਜਾਣ ॥
ਸੰਤ ਖਾਲਸਾ ੳਅੰ ਤੂੰ , ਸੋਹੰ ਤੂੰ ਇਕ ਜਾਣ ॥
(ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )
ਸੰਤ ਮਹਾਰਾੱਜ ਜੀ ਦੀ ਅਰਦਾਸ ਵਿਚ ਜੋ ਚਾਰ ਧੁਨੇ ਛੇ ਬਖਸ਼ਿਸ਼ਾ ਦਾ ਜਿਕਰ ਹੁੰਦਾ ਆ ਰਿਹਾ ਹੈ ਓਹ ਮਾਲਵਾ ਇਤਿਹਾਸ ਵਿਚ ਕੁਝ ਇਸ ਪ੍ਰਕਾਰ ਦੇਖਣ ਨੂ ਮਿਲਦਾ ਹੈ :
ਚਾਰ ਧੂਣੇ ਇਸ ਪ੍ਰਕਾਰ ਹਨ :-
੧. ਬਾਲੂ ਹਸਨਾ
੨. ਅਲਮਸਤ ਜੀ
੩. ਫੂਲ ਸ਼ਾਹ
੪. ਗੋਂਦਾ
ਛੇ ਬਖਸ਼ਿਸ਼ਾ : -
੧. ਸੁਥਰੇ ਸ਼ਾਹੀ : ਬਖਸ਼ਿਸ਼ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ।
੨. ਸੰਗਤ ਸਹਿਬੀਏ: ਬਖਸ਼ਿਸ਼ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।
੩. ਜੀਤ ਮਲੀਏ: ਬਖਸ਼ਿਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।
੪. ਬਖਤ ਮਲੀਏ: ਬਖਸ਼ਿਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ।
੫. ਭਗਤ ਭਗਵਾਨੀਏ: ਬਖਸ਼ਿਸ਼ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ।
੬. ਮੀਹਾਂ ਸਾਹੀੲੇ: ਬਖਸ਼ਿਸ਼ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।
(ਅਖਰ ਦੀ ਗਲਤੀ ਮਾਫ਼ ਕਰਨੀ ਲਿਖਾਰੀ ਸੰਤ ਮਹਾਰਾਜ ਜੀ ਹਨ )